Tuesday, June 16, 2009

ਸੁਣੋ ਜੇ ਸਚ ਤਾਂ ਕੌੜਾ ਹੈ...................

ਨਾ ਸਿੱਖੀ ਜਾਚ ਤੈਰਨ ਦੀ , ਉਹ ਫਿਰ ਸਾਗਰ ਕਿਵੇਂ ਤਰਦਾ
ਕਿਸੇ ਨੇ ਡੋਬ ਦਿੱਤਾ ਹੈ , ਇਹ ਦਿਨ ਸ਼ਾਅਦੀ ਨਹੀਂ ਭਰਦਾ

ਗਿਆ ਹੈ ਸਿਰ ਝੁਕਾ ਕੇ ਜੋ , ਉਦਾ ਕੁਝ ਦੋਸ਼ ਤਾਂ ਹੋਊ ,
ਬਿਨਾਂ ਦੋਸ਼ੋਂ ਜੇ ਕੁਝ ਆਖੋ , ਤਾਂ ਗੱਲ ਬੱਚਾ ਵੀ ਨਹੀਂ ਜਰਦਾ

ਅਗਰ ਸਿਰ ਊੱਤੇ ਛੱਤ ਹੁੰਦੀ , ਤੇ ਹੁੰਦੇ ਖਾਣ ਨੂੰ ਦਾਣੇ ,
ਉਹ ਭੁੱਖ ਦੇ ਨਾਲ ਨਾ ਮਰਦਾ, ਤੇ ਨਾ ਹੀ ਠੰਡ ਵਿੱਚ ਠਰਦਾ

ਤੇਰੇ ਤੱਕ ਲੋੜ ਹੋਵੇਗੀ ਖਬਰ ਜੋ ਲੈ ਗਏ ਆ ਕੇ ,
ਕੋਈ ਮਰ ਵੀ ਰਿਹਾ ਹੋਵੇ ਤਾਂ ਬੰਦਾ ਕੰਨ ਨਹੀਂ ਕਰਦਾ

ਉਨਾਂ ਸੰਗ ਦਾਲ ਨਹੀਂ ਗਲਦੀ , ਤੇ ਨਾ ਕੋਈ ਫ਼ਰਕ ਹੀ ਪੈਂਦੈ,
ਮਗਰ ਰਿਸ਼ਤਾ ਹੀ ਐਸਾ ਹੈ ਕਿ ਬੋਲੇ ਬਿਨ ਵੀ ਨਹੀਂ ਸਰਦਾ

ਉਹ ਗੇੜੇ ਮਾਰ ਬੈਠਾ ਏ, ਚੜ੍ਹਵਾ ਚਾੜ੍ਹ ਬੈਠਾ ਏ,
ਕਰੇ ਦਸਖਤ, ਨਹੀਂ ਬਣਦਾ, ਅਜੇ ਵੀ ਮੂਡ ਅਫਸਰ ਦਾ

ਫਰੋਲੇ ਗੁਪਤ ਖਾਨੇ ਹੀ , ਕੋਈ ਵੀ ਚੀਜ਼ ਨਹੀਂ ਛੇੜੀ ,
ਉਨਾਂ ਦੇ ਨਾਲ ਬੰਦਾ ਰਲ ਗਿਆ ਹੋਣੈ ਮੇਰੇ ਘਰ ਦਾ

ਤੂੰ ਜਿੱਤ ਕੇ ਕੇਸ ਕਿਉਂ ਹਰਿਆ ਨੇ ਗੱਲਾਂ ਕਰ ਰਹੇ ਲੋਕੀ ,
ਗਵਾਹ ਜੇ ਨਾ ਵਿਕੇ ਹੁੰਦੇ ਕਦੇ ਨਾ ਇਸ ਤਰਾਂ ਹਰਦਾ

ਸੁਣੋ ਜੇ ਸਚ ਤਾਂ ਕੌੜਾ ਹੈ , ਕਹੋ ਜੇ ਸਚ ਤਾਂ ਫਾਂਸੀ ਹੈ ,
ਇਸੇ ਲਈ ਸੱਚ 'ਤੇ ਹਰ ਥਾਂ 'ਤੇ ਹੈ ' ਮਹਿਰਮ ' ਪੈ ਰਿਹਾ ਪਰਦਾ =========================================

1 comment:

  1. hamesha de vaang ik khoobsoorat te hasaas ghazal,jaswinder ji

    ReplyDelete